Healthy Oats Idli in Punjabi
ਸਮੱਗਰੀ
ਓਟਸ-160 ਗਾਮ, ਤੇਲ-1 ਟੇਬਲਸਪੂਨ, ਸਰੋਂ ਦੇ ਬੀਜ-1 ਟੇਬਲਸਪੂਨ, ਛੋਲਿਆਂ ਦੀ ਦਾਲ-1 ਟੇਬਲਸਪੂਨ, ਸਫੈਦ ਦਾਲ-1 ਟੇਬਲਸੂਪਨ, ਦਹੀਂ-180 ਗ੍ਰਾਮ, ਹਰੀ ਮਿਰਚ-1 ਟੀਸਪੂਨ, ਧਨੀਆ-1 ਟੇਬਲਸਪੂਨ, ਗਾਜਰ-75 ਗ੍ਰਾਮ, ਨਮਕ-1 ਟੇਬਲਸਪੂਨ, ਪਾਣੀ-300 ਮਿ. ਲੀ., ਫਰੂਟ ਸਾਲਟ-1 ਟੀਸਪੂਨ, ਪਾਣੀ-10 ਮਿ. ਲੀ., ਪਾਣੀ-500 ਮਿ. ਲੀ., ਨਾਰੀਅਲ-100 ਗ੍ਰਾਮ, ਹਰੀ ਮਿਰਚ-1 ਟੀਸਪੁਨ, ਅਦਰਕ-1 ਟੀਸਪੂਨ, ਚੁੰਨੇ ਛੋਲਿਆਂ ਦੀ ਦਾਲ-1 ਟੇਬਲਸਪੂਨ, ਇਮਲੀ ਪੇਸਟ-1 ਟੇਬਲਸਪੂਨ, ਨਮਕ-1 ਟੇਬਲਸਪੂਨ, ਪਾਣੀ-50 ਮਿ. ਲੀ., ਤੇਲ-1 ਟੇਬਲਸਪੂਨ, ਸਰੋਂ ਦੇ ਬੀਜ-1 ਟੀਸਪੂਨ, ਹਿੰਗ1/4 ਟੀਸਪੂਨ, ਸੁੱਕੀ ਲਾਲ ਮਿਰਚ-2
ਬਣਾਉਣ ਦੀ ਵਿਧੀ
| ਸਭ ਤੋਂ ਪਹਿਲਾਂ ਇਕ ਪੈਨ ਲਓ, ਉਸ 'ਚ 160 ਗਾਮ ਓਟਸ ਪਾਓ ਅਤੇ ਹਲਕੇ ਸੇਕ 'ਤੇ 3-4
ਮਿੰਟ ਲਈ ਸੁੱਕਾ ਭੁੰਨੋ। ਫਿਰ ਇਸ ਨੂੰ ਇਕ ਬਲੈਂਡਰ 'ਚ ਪਾ ਦਿਓ, ਇਸ ਨੂੰ ਇਕ ਪਾਊਡਰ 'ਚ
ਮਿਲਾਓ। ਇਕ ਪਾਸੇ ਰੱਖ ਦਿਓ। ¤ ਇਸ ਤੋਂ ਬਾਅਦ ਇਕ ਪੈਨ 'ਚ 1 ਟੇਬਲਸਪੂਨ ਤੇਲ ਗਰਮ ਕਰੋ, 1 ਟੇਬਲਸਪੂਨ ਸਰੋਂ ਦੇ ਬੀਜ, 1
ਟੇਬਲਸਪੂਨ ਛੋਲਿਆਂ ਦੀ ਦਾਲ, 1 ਟੇਬਲਸਪੂਨ ਉੜਦ ਦੀ ਦਾਲ/ਸਫੈਦ ਦਾਲ ਹੋਰ 2-3 ਮਿੰਟ
ਤਕ ਪਕਾਓ ਅਤੇ ਕੁਝ ਸਮੇਂ ਬਾਅਦ ਇਸ ਨੂੰ ਇਕ ਪਾਸੇ ਰੱਖ ਦਿਓ। | ਹੁਣ ਮਿਸ਼ਰਣ ਦੇ ਕਟੋਰੇ 'ਚ, ਮਿਸ਼ਰਿਤ ਓਟਸ, 180 ਗ੍ਰਾਮ ਦਹੀਂ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। । ਫਿਰ ਇਕ ਟੀਸਪੂਨ ਹਰੀ ਮਿਰਚ, 1 ਟੇਬਲਸਪੂਨ ਧਨੀਆ, 75 ਗ੍ਰਾਮ ਗਾਜਰ, 1 ਟੀਸਪੂਨ ਨਮਕ,
300 ਮਿ. ਲੀ. ਪਾਣੀ ਪਾਓ ਅਤੇ ਚੰਗੀ ਤਰ੍ਹਾਂ ਨਾਲ ਗਿੱਲਾ ਕਰਕੇ ਗਾੜ੍ਹਾ ਘੋਲ ਤਿਆਰ ਕਰੋ। | ਇਸ ਤੋਂ ਬਾਅਦ ਬੈਟਰ ਨੂੰ 10 ਮਿੰਟ ਲਈ ਰੱਖ ਦਿਓ। ਇਸ 'ਚ 1 ਟੀਸਪੂਨ ਫਰੂਟ ਸਾਲਟ, 10 ਮਿ.
ਲੀ, ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਡਲੀ ਮੋਲਡਰ 'ਚ ਘੋਲ ਪਾਓ। ¤ ਇਸ ਤੋਂ ਬਾਅਦ ਇਕ ਭਾਂਡਾ ਲਓ। ਉਸ 'ਚ 500 ਮਿ. ਲੀ. ਪਾਣੀ ਪਾਓ ਅਤੇ ਇਸ ਨੂੰ ਉਬਾਲ
ਲਓ। ਫਿਰ ਇਡਲੀ ਗੋਲਰ ਨੂੰ ਇਸ ਦੇ ਅੰਦਰ ਰੱਖੋ, ਇਸ ਨੂੰ ਢੱਕਣ ਨਾਲ ਕਵਰ ਕਰੋ। ਹੁਣ 12-15 ਮਿੰਟ ਤਕ ਭਾਫ ਲਓ, ਫਿਰ ਢੱਕਣ ਖੋਲ੍ਹੇ। ਇਸ ਨੂੰ ਇਕ ਪਾਸੇ ਰੱਖ ਦਿਓ। ਇਸ ਤੋਂ ਬਾਅਦ ਇਕ ਬਲੈਂਡਰ 'ਚ 100 ਗ੍ਰਾਮ ਨਾਰੀਅਲ, 1 ਟੀਸਪੂਨ ਹਰੀ ਮਿਰਚ, 1 ਟੀਸਪੂਨ ਅਦਰਕ, 1 ਟੇਬਲਸਪੂਨ ਭੁੰਨੇ ਛੋਲਿਆਂ ਦੀ ਦਾਲ, 1 ਟੇਬਲਸਪੂਨ ਇਮਲੀ ਦਾ ਪੇਸਟ , 1
ਟੀਸਪੂਨ ਨਮਕ, 50 ਮਿ. ਲੀ. ਪਾਣੀ ਪਾਓ ਅਤੇ ਇਕ ਗਾੜਾ ਪੇਸਟ ਬਣਾਓ। ਹੁਣ ਇਕ ਨਵੇਂ ਪੈਨ 'ਚ 1 ਟੇਬਲਸੂਪਨ ਤੇਲ ਗਰਮ ਕਰੋ, ਉਸ 'ਚ 1 ਟੀਸਪੂਨ ਸਰੋਂ ਦੇ ਬੀਜ, 1/4
ਟੀਸਪੂਨ ਹਿੰਗ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ। ਫਿਰ 2 ਸੁੱਕੀਆਂ ਲਾਲ ਮਿਰਚਾਂ ਪਾਓ ਅਤੇ ਹਲਕੇ ਸੇਕ 'ਤੇ 2-3 ਮਿੰਟ ਤਕ ਹਿਲਾਓ। ਫਿਰ ਗੈਸ
ਬੰਦ ਕਰਕੇ ਇਕ ਪਾਸੇ ਰੱਖ ਦਿਓ ਅਤੇ ਤਿਆਰ ਚਟਨੀ ਦੇ ਉਪਰ ਤੜਕਾ ਪਾਓ ਅਤੇ ਇਸ ਨੂੰ ਹਿਲਾਓ। ਚੰਗੀ ਤਰ੍ਹਾਂ ਮਿਲਾਓ। ਡਿਸ਼ ਬਣ ਕੇ ਤਿਆਰ ਹੈ। ਇਸ ਨੂੰ ਗਰਮਾ-ਗਰਮ ਪਰੋਸੋ।
Comments
Post a Comment