ਨੋਟਿਸ ਪੀਰੀਅਡ ਨੂੰ ਗੰਭੀਰਤਾ ਨਾਲ ਲਓ

ਨੋਟਿਸ ਪੀਰੀਅਡ ਨੂੰ ਗੰਭੀਰਤਾ ਨਾਲ ਲਓ
ਕਰੀਅਰ ਅਤੇ ਫੈਸ਼ਨ ਦੇ ਰਾਹ ਵਿੱਚ ਹਮੇਸ਼ਾ ਕਈ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਕਈ ਵਾਰ ਤੁਹਾਨੂੰ ਆਪਣੀ ਜੌਬ ਛੱਡ ਕੇ ਦੂਜੀ ਜਗਾ ਜੁਆਇਨ ਕਰਨਾ ਹੁੰਦਾ ਹੈ ਅਤੇ ਇਸ ਸਮੇਂ ਨੂੰ ਨੋਟਿਸ ਪੀਰੀਅਡ ਕਿਹਾ ਜਾਂਦਾ ਹੈ ਪਰ ਬਹੁਤ ਸਾਰੇ ਲੋਕ ਇਸ ਗੱਲ ਤੋਂ ਬਿਲਕੁਲ ਹੀ ਅਣਜਾਣ ਰਹਿੰਦੇ ਹਨ ਕਿ ਨੋਟਿਸ ਪੀਰੀਅਡ ਚ ਤੁਹਾਡੀਆਂ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਹਨ। ਇਸ ਸੀਮਿਤ ਸਮੇਂ ਚ ਆਪਣੇ ਸਾਰੇ ਟਾਸਕ ਪੂਰੇ ਕਰਨ ਦੇ ਨਾਲ ਹੀ ਤੁਹਾਨੂੰ ਆਪਣੇ ਪਰਸਨਲ ਡਾਟਾ ਨੂੰ ਵੀ ਸੇਵ ਕਰਕੇ ਰੱਖਣਾ ਹੁੰਦਾ ਹੈ। ਜੇਕਰ ਤੁਹਾਨੂੰ ਪਤਾ ਨਹੀਂ ਹੈ ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਸਮੇਂ 'ਚ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜ਼ਰੂਰੀ ਹੈ ਨੋਟਿਸ ਪੀਰੀਅਡ ਦੇਣਾ
ਨੋਟਿਸ ਪੀਰੀਅਡ ਦੀ ਅਹਿਮੀਅਤ ਤਾਂ ਸਾਰੇ ਜੌਬ ਕਰਨ ਵਾਲੇ ਲੋਕ ਜਾਣਦੇ ਹੀ ਹਨ, ਇਸ 'ਚ ਨੌਕਰੀ ਛੱਡਣ ਤੋਂ ਪਹਿਲਾਂ ਤੁਹਾਨੂੰ ਆਫਿਸ 'ਚ ਇਕ ਨੋਟਿਸ ਪੀਰੀਅਡ ਲੈਟਰ ਲਿਖਣਾ ਹੁੰਦਾ ਹੈ। ਇਸ ਲੈਟਰ ਚ ਇਹ ਵਰਣਨ ਹੁੰਦਾ ਹੈ ਕਿ ਤੁਸੀਂ ਦੂਜੀ ਜੌਬ ਮਿਲਣ ਕਾਰਨ ਹੁਣ ਸੰਸਥਾ ਨਾਲ ਜੁੜੇ ਨਹੀਂ ਰਹਿਣਾ ਚਾਹੁੰਦੇ, ਨਾਲ ਹੀ ਤੁਹਾਨੂੰ 30 ਤੋਂ 45 ਦਿਨ ਤਕ ਦਾ ਸਮਾਂ ਦੇਣਾ ਹੁੰਦਾ ਹੈ, ਜਿਸ 'ਚ ਤੁਸੀਂ ਕੰਪਨੀ 'ਚ ਕੰਮ ਕਰੋਗੇ। ਕਈ ਲੋਕ ਤਾਂ ਬਿਨਾਂ ਨੋਟਿਸ ਪੀਰੀਅਡ ਦੇ ਹੀ ਜੌਬ ਛੱਡ ਦਿੰਦੇ ਹਨ ਪਰ ਫਿਰ ਉਨ੍ਹਾਂ ਨੂੰ ਬਚੇ ਹੋਏ ਸਮੇਂ ਦਾ ਵੇਤਨ ਨਹੀਂ ਦਿੱਤਾ ਜਾਂਦਾ। ਹੁਣ ਇਹ ਤਾਂ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਕੀ ਚਾਹੁੰਦੇ ਹੋ, ਸਿੱਧੀ ਨਵੀਂ ਨੌਕਰੀ ਜਾਂ ਨੋਟਿਸ ਪੀਰੀਅਡ ਤੋਂ ਬਾਅਦ ਸੈਲਰੀ ਲੈ ਕੇ ਫਿਰ ਨਵੀਂ ਨੌਕਰੀ ਜੁਆਇਨ ਕਰਨਾ।
ਰਿਸ਼ਤੇ ਰਹਿੰਦੇ ਹਨ ਸਹੀ । ਜਿਥੇ ਵੀ ਤੁਸੀਂ ਜੌਬ ਕਰੋ, ਉਥੇ ਚੰਗੇ ਰਿਸ਼ਤੇ ਬਣਾ ਕੇ ਰਹਿਣਾ ਚਾਹੀਦਾ ਹੈ, ਫਿਰ ਭਾਵੇਂ ਤੁਸੀਂ ਨਵੀਂ ਜੌਬ ਜੁਆਇਨ ਕਰ ਲਓ, ਦੂਜਿਆਂ ਦੇ ਮਨ ਚ ਤੁਹਾਡੇ ਲਈ ਚੰਗੀ ਭਾਵਨਾ ਹੀ ਰਹੇਗੀ। ਅੱਗੇ ਵਧਣ ਲਈ ਤੁਹਾਨੂੰ ਨਵੀਂ ਜੌਬ ਤਾਂ ਜੁਆਇਨ ਕਰਨੀ ਹੀ ਚਾਹੀਦੀ ਹੈ। ਨੋਟਿਸ ਪੀਰੀਅਡ ਦੇ ਦੋ ਫਾਇਦੇ ਹੋਣਗੇ, ਇਕ ਤਾਂ ਤੁਹਾਨੂੰ ਆਫਿਸ ਚ ਆਪਣੀ ਪੁਜ਼ੀਸ਼ਨ ਦਾ ਪਤਾ ਚੱਲੇਗਾ ਅਤੇ ਦੂਜਾ ਇਕ ਮਹੀਨੇ ਦੀ ਤਨਖਾਹ ਵੀ ਤੁਹਾਨੂੰ ਮਿਲ ਜਾਏਗੀ। ਸਮਝਦਾਰੀ ਨਾਲ ਡਰਾਫਟ ਕਰੋ ਨੋਟਿਸ ਪੀਰੀਅਡ ਲੈਟਰ
ਤੁਹਾਡਾ ਨੋਟਿਸ ਪੀਰੀਅਡ ਲੈਟਰ ਅਜਿਹਾ ਹੋਣਾ ਚਾਹੀਦਾ ਹੈ ਜਿਸ 'ਚ ਸਪੱਸ਼ਟਤਾ ਅਤੇ ਪਾਰਦਰਸ਼ਿਤਾ ਹੋਵੇ। ਜੇਕਰ ਤੁਸੀਂ ਆਫਿਸ 'ਚ ਆਪਣੇ ਕੰਮ ਲਈ ਪਛਾਣੇ ਜਾਂਦੇ ਹੋ ਤਾਂ ਤੁਹਾਡੇ ਬੌਸ ਨੂੰ ਇਸ ਨਾਲ ਧੱਕਾ ਲੱਗੇਗਾ, ਚੰਗੇ ਕੰਮ ਕਰਨ ਵਾਲੇ ਵਿਅਕਤੀ ਦੀ ਤਾਂ ਹਰ ਜਗਾ ਲੋੜ ਹੁੰਦੀ ਹੀ ਹੈ, ਇਸ ਲਈ ਨੋਟਿਸ ਪੀਰੀਅਡ ਲੈਟਰ ਨੂੰ ਇੰਝ ਡਰਾਫਟ ਕਰੋ ਕਿ ਤੁਹਾਡੇ ਵਲੋਂ ਹਰ ਚੀਜ਼ ਸਪੱਸ਼ਟ ਹੋ ਜਾਏ। ਉਸ 'ਚ ਲਿਖੋ ਕਿ ਤੁਸੀਂ ਜਿੰਨੇ ਦਿਨ ਦੇ ਨੋਟਿਸ ਪੀਰੀਅਡ 'ਤੇ ਹੋ, ਓਨੇ ਦਿਨ ਤੁਸੀਂ ਪੂਰੀ ਈਮਾਨਦਾਰੀ ਨਾਲ ਕੰਮ ਕਰੋਗੇ। ਪਰਸਨਲ ਡਾਟਾ ਨੂੰ ਸੁਰੱਖਿਅਤ ਰੱਖੋ | ਜਿਸ ਵੀ ਆਫਿਸ 'ਚ ਤੁਸੀਂ ਕੰਮ ਕਰਦੇ ਹੋ ਉਥੇ ਤੁਹਾਡੇ ਪਰਸਨਲ ਡਾਟਾ ਦੇ ਰੂਪ 'ਚ ਚੀਜ਼ਾਂ ਸੁਰੱਖਿਅਤ ਰਹਿੰਦੀਆਂ ਹਨ, ਇਸ ਲਈ ਜ਼ਰੂਰੀ ਹੈ ਕਿ ਨਵੀ ਜੌਬ ਜੁਆਇਨ ਕਰਨ ਤੋਂ ਪਹਿਲਾਂ ਪਰਸਨਲ ਡਾਟਾ ਆਪਣੇ ਕੋਲ ਤੁਸੀਂ ਸਾਂਭ ਲਓ।

| ਸਪੈਸ਼ਲ ਬੈਂਕਸ ਜ਼ਰੂਰ ਕਰੋ। | ਆਪਣੇ ਆਫਿਸ 'ਚ ਤੁਸੀਂ ਕਾਫੀ ਵਕਤ ਦਿੱਤਾ ਹੁੰਦਾ ਹੈ, ਅਜਿਹੇ 'ਚ ਆਪਣੇ ਸਹਿਕਰਮੀ ਅਤੇ ਬੌਸ ਨੂੰ ਸਪੈਸ਼ਲ ਬੈਂਕਸ ਦੇਣਾ ਬਹੁਤ ਜ਼ਰੂਰੀ ਹੈ। ਤੁਸੀਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਦੇ ਰੂਪ 'ਚ ਵੀ ਢਾਲੋ। ਇਸ ਸਪੈਸ਼ਲ ਬੈਂਕਸ ਰਾਹੀਂ ਤੁਸੀਂ ਉਨ੍ਹਾਂ ਲੋਕਾਂ ਪ੍ਰਤੀ ਧੰਨਵਾਦ ਪ੍ਰਗਟ ਕਰ ਸਕਦੇ ਹੋ ਜਿਨ੍ਹਾਂ ਨੇ ਤੁਹਾਨੂੰ ਸਹਿਯੋਗ ਦਿੱਤਾ।

Comments

Popular posts from this blog

Kumbh rashifal in Punjabi

Aaj ka Vrishbha Rashifal 25 April 2019

ਰੇਸ਼ਮ ਦੀ ਡੋਰ