ਬਿਨਾਂ ਟੈਨਸ਼ਨ ਦੇ ਕਰਾਓ ਬੱਚਿਆਂ ਦਾ ਹੋਮਵਰਕ

ਬਿਨਾਂ ਟੈਨਸ਼ਨ ਦੇ ਕਰਾਓ ਬੱਚਿਆਂ ਦਾ
ਹੋਮਵਰਕ
ਸਕੂਲ ਤੋਂ ਆ ਕੇ ਹੋਮਵਰਕ ਕਰਨਾ ਬੱਚਿਆਂ ਲਈ ਕਿਸੇ ਟੈਨਸ਼ਨ ਤੋਂ ਘੱਟ ਨਹੀਂ ਹੁੰਦਾ ਅਤੇ ਉਪਰੋਂ ਮਾਤਾ-ਪਿਤਾ ਬੱਚਿਆਂ ਤੇ ਪੜਾਈ ਲਈ ਵੱਖਰਾ ਪ੍ਰੈਸ਼ਰ ਪਾਉਂਦੇ ਰਹਿੰਦੇ ਹਨ, ਜਿਸ ਨਾਲ ਬੱਚਿਆਂ ਦਾ ਮਨ ਪੜ੍ਹਾਈ-ਲਿਖਾਈ ਅਤੇ ਹੋਮਵਰਕ ਤੋਂ ਹਟਣ ਲੱਗਦਾ ਹੈ। ਅਜਿਹੇ 'ਚ ਬੱਚੇ ਸਕੂਲ ਜਾਣ ਅਤੇ ਹੋਮਵਰਕ ਕਰਨ ਤੋਂ ਝਿਜਕਣ ਲੱਗਦੇ ਹਨ ਪਰ ਜੇਕਰ ਤੁਸੀਂ ਚਾਹੋ ਤਾਂ ਬੱਚਿਆਂ ਦੀ ਪੜ੍ਹਾਈ ਨੂੰ ਦਿਲਚਸਪ ਬਣਾ ਕੇ ਉਨ੍ਹਾਂ ਦੇ ਹੋਮਵਰਕ ਪ੍ਰੈਸ਼ਰ ਨੂੰ ਹੈਂਡਲ ਕਰ ਸਕਦੇ ਹੋ।
ਸਮਝਾਓ ਹੋਮਵਰਕ ਦੀ ਲੋੜ * ਬੱਚਿਆਂ ਨੂੰ ਦੱਸੋ ਕਿ ਰੈਗੁਲਰ ਹੋਮਵਰਕ ਉਨ੍ਹਾਂ ਦੀ ਸਟੱਡੀ 'ਚ ਉਨ੍ਹਾਂ ਦੀ ਮਦਦ ਕਰਦਾ ਹੈ। ਉਨ੍ਹਾਂ ਨੂੰ ਉਸ ਦਿਨ ਕਲਾਸ ਚ ਪੜਿਆ ਹੋਇਆ ਚੰਗੀ ਤਰ੍ਹਾਂ ਨਾਲ ਯਾਦ ਹੋ ਜਾਂਦਾ ਹੈ।
* ਜੇਕਰ ਬੱਚਾ ਹੋਮਵਰਕ ਕਰਨ ਚ ਹਰ ਰੋਜ਼ ਟਾਲ-ਮਟੋਲ ਕਰਦਾ ਹੈ ਤਾਂ ਬੱਚੇ ਨਾਲ ਗੱਲ ਕਰਕੇ ਕਾਰਨ ਦਾ ਪਤਾ ਲਗਾਓ ਜਾਂ ਫਿਰ ਤੁਸੀਂ ਉਸ ਦੀ ਕਲਾਸ ਟੀਚਰ ਜਾਂ ਸਕੂਲ ਕਾਊਂਸਲਰ ਦੀ ਵੀ ਮਦਦ ਲੈ ਸਕਦੇ ਹੋ।
* ਬੱਚਿਆਂ ਨੂੰ ਪੜ੍ਹਨ ਲਈ ਹਮੇਸ਼ਾ ਉਤਸ਼ਾਹਿਤ ਕਰਦੇ ਰਹੋ ਅਤੇ ਹੋਮਵਰਕ ਲਈ ਇਕ ਨਿਸ਼ਚਿਤ ਸਮਾਂ ਨਿਰਧਾਰਿਤ ਕਰ ਲਓ ਭਾਵੇਂ ਹੀ ਤੁਸੀਂ ਵਰਕਿੰਗ ਮਦਰ ਹੀ ਕਿਉਂ ਨਾ ਹੋਵੇ। ਜਦੋਂ ਉਹ ਹੋਮਵਰਕ ਕਰੇ ਤਾਂ ਉਸ ਦੇ ਆਲੇ-ਦੁਆਲੇ ਹੀ ਰਹੋ ਤਾਂ ਕਿ ਕੁਝ ਸਮਝ 'ਚ ਨਾ ਆਏ ਤਾਂ ਤੁਹਾਡੇ ਤੋਂ ਪੁੱਛ ਸਕੇ ।
* ਜੇਕਰ ਮਾਤਾ-ਪਿਤਾ ਬਚਪਨ ਤੋਂ ਹੀ ਅਨੁਸ਼ਾਸਨਾਤਮਕ ਰਵੱਈਆ ਅਪਨਾਉਣ ਤਾਂ ਬੱਚੇ ਸ਼ੁਰੂ ਤੋਂ ਹੀ ਹੋਮਵਰਕ ਨੂੰ ਸਮੇਂ ’ਤੇ ਪੂਰਾ ਕਰਨਾ ਸਿੱਖ ਸਕਦੇ ਹਨ।
* ਹੋਮਵਰਕ ਕਰਨ ਤੋਂ ਪਹਿਲਾਂ ਚੈੱਕ ਕਰੋ ਕਿ ਕਿਸ ਸਬਜੈਕਟ ਚ ਕੀ-ਕੀ ਹੋਮਵਰਕ ਮਿਲਿਆ ਹੈ। ਫਿਰ ਹਰ ਸਬਜੈਕਟ ਨੂੰ ਕਿੰਨਾ ਸਮਾਂ ਦੇਣਾ ਹੈ, ਉਸ ਨੂੰ ਨਿਰਧਾਰਿਤ ਕਰੋ। ਇਸ ਨਾਲ ਹੋਮਵਰਕ ਪੂਰਾ ਕਰਨਾ ਆਸਾਨ ਰਹਿੰਦਾ ਹੈ।
* ਤੁਸੀਂ ਬੱਚੇ ਨੂੰ ਮੈਥਸ ਅਤੇ ਸਾਇੰਸ ਦੇ ਹੋਮਵਰਕ ਅਤੇ ਪ੍ਰਾਜੈਕਟ 'ਚ ਮਦਦ ਵੀ ਕਰ ਸਕਦੇ ਹੋ।
ਸਹੀ ਮਾਹੌਲ ਵੀ ਜ਼ਰੂਰੀ * ਬੱਚਿਆਂ ਦਾ ਹੋਮਵਰਕ ਕਰਨ ਲਈ ਸ਼ਾਂਤ ਅਤੇ ਸਹੀ ਜਗਾ ਚੁਣੋ।
* ਹੋਮਵਰਕ ਕਰਨ ਲਈ ਘਰ ਦਾ ਸਹਿਜ ਅਤੇ ਖੁਸ਼ਨੁਮਾ ਮਾਹੌਲ ਜ਼ਰੂਰੀ ਹੈ।
* ਇਸ ਗੱਲ 'ਤੇ ਧਿਆਨ ਰੱਖੋ ਕਿ ਜਦੋਂ ਉਹ ਹੋਮਵਰਕ ਕਰਨ ਉਸ ਸਮੇਂ ਟੀ. ਵੀ., ਰੇਡੀਓ ਅਤੇ ਖੇਡ ਆਦਿ ਦਾ ਸ਼ੋਰ ਨਾ ਹੋਵੇ ਅਤੇ ਉਥੇ ਭਰਪੂਰ ਰੌਸ਼ਨੀ ਹੋਵੇ।
ਮੈਨੇਜਮੈਂਟ ਨੂੰ ਮਹੱਤਵ ਦਿਓ * ਹੋਮਵਰਕ ਪੂਰਾ ਕਰਨ ਲਈ ਜੋ ਸਮਾਂ ਫਿਕਸ ਕੀਤਾ ਹੈ, ਬੱਚਾ ਉਸ ਤੋਂ 10 ਮਿੰਟ ਪਹਿਲਾਂ ਆਪਣੇ ਸਟੱਡੀ ਟੇਬਲ 'ਤੇ ਪਹੁੰਚ ਕੇ ਸਾਰੀਆਂ ਚੀਜ਼ਾਂ ਵਿਵਸਥਿਤ ਕਰ ਲਵੇ।
* ਕਿਸੇ ਵੀ ਕੰਮ ਨੂੰ ਕਲ ਲਈ ਬਿਲਕੁਲ ਵੀ ਨਾ ਟਾਲੋ।

* ਹੋਮਵਰਕ ਕਰਦੇ ਸਮੇਂ ਬੱਚਿਆਂ ਨੂੰ ਹਰ ਇਕ ਘੰਟੇ ਤੋਂ ਬਾਅਦ 10-15 ਮਿੰਟ ਦਾ ਬੇਕ ਜ਼ਰੂਰ ਦਿਓ।

Comments

Popular posts from this blog

Kumbh rashifal in Punjabi

Aaj ka Vrishbha Rashifal 25 April 2019

ਰੇਸ਼ਮ ਦੀ ਡੋਰ