ਸਰਦੀਆਂ 'ਚ ਵੀ ਫਿੱਟ ਰਹਿਣ ਬਜ਼ੁਰਗ

ਸਰਦੀਆਂ 'ਚ ਵੀ ਫਿੱਟ ਰਹਿਣ ਬਜ਼ੁਰਗ
ਕਮਜ਼ੋਰ ਤੀਰੱਖਿਆ ਪ੍ਰਣਾਲੀ ਕਾਰਨ ਬਜ਼ੁਰਗ ਸਰਦੀਆਂ 'ਚ ਬੀਮਾਰੀਆਂ ਦੀ ਲਪੇਟ 'ਚ ਆ ਜਾਂਦੇ ਹਨ। ਉਹ ‘ਹਾਈਪੋਥਰਮੀਆ ਦੇ ਵਧੇਰੇ ਖਤਰੇ 'ਤੇ ਹੁੰਦੇ ਹਨ ਜੋ ਜਾਨਲੇਵਾ ਬਣ ਸਕਦੀ ਹੈ। ਇਹ ਉਦੋਂ ਹੁੰਦੀ ਹੈ ਜਦੋਂ ਤੁਹਾਡਾ ਸਰੀਰ ਗਰਮ ਰਹਿਣ ਦੀ ਬਜਾਏ ਜ਼ਿਆਦਾ ਤੇਜ਼ੀ ਨਾਲ ਗਰਮੀ ਗੁਆ ਬੈਠਦਾ ਹੈ। ਇਸ ਨਾਲ ਸਰੀਰ ਦਾ ਤਾਪਮਾਨ ਖਤਰਨਾਕ ਪੱਧਰ ਤਕ ਘੱਟ ਹੋ ਸਕਦਾ ਹੈ। | ਇਸ ਤੋਂ ਇਲਾਵਾ ਸਰਦੀਆਂ 'ਚ ਹੱਡੀਆਂ ਅਤੇ ਜੋੜਾਂ ਦਾ ਦਰਦ ਵਧਦਾ ਹੈ। ਇਸ ਦਾ ਕਾਰਨ ਹਵਾ ਦੇ ਦਬਾਅ ’ਚ ਤਬਦੀਲੀ ਹੋ ਸਕਦੀ ਹੈ ਜੋ ਸੋਜ ਅਤੇ ਦਰਦ ਪੈਦਾ ਕਰਨ ਵਾਲੇ ਸੈੱਲਾਂ 'ਚ ਵਾਧਾ ਕਰਦਾ ਹੈ। ਬਜ਼ੁਰਗ ਜੀਵਨਸ਼ੈਲੀ 'ਚ ਕੁਝ ਸਰਲ ਤਬਦੀਲੀਆਂ ਕਰਕੇ ਸਰਦੀਆਂ 'ਚ ਵੀ ਤੰਦਰੁਸਤ ਰਹਿ ਸਕਦੇ ਹਨ :
ਕਸਰਤ ਕਰੋ : ਹਲਕੀਆਂ ਕਸਰਤਾਂ ਸਰੀਰ ’ਚ ਖੂਨ ਦਾ ਦੌਰਾ ਸਹੀ ਰੱਖਦੀਆਂ ਹਨ ਅਤੇ ਦਿਲ ਨੂੰ ਗਰਮੀ ਪ੍ਰਦਾਨ ਕਰਦੀਆਂ ਹਨ। ਇਸ ਮੌਸਮ 'ਚ ਬਿਸਤਰੇ 'ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਪਰ ਪੈਦਲ ਤੁਰਨ ਅਤੇ ਯੋਗ ਵਰਗੀ ਨਿਯਮਿਤ ਕਸਰਤ ਵੀ ਕੀਤੀ ਜਾ ਸਕਦੀ ਹੈ। ਚਾਹੋ ਤਾਂ ਇਨ੍ਹਾਂ ਨੂੰ ਦੁਪਹਿਰੇ ਵੀ ਕਰ ਸਕਦੇ ਹੋ ਜਦੋਂ ਧੁੱਪ ਨਿਕਲੀ ਹੋਵੇ।
ਦਿਮਾਗ ਨੂੰ ਸਰਗਰਮ ਰੱਖਣ ਵਾਲੀਆਂ ਖੇਡਾਂ ਜਿਵੇਂ ਸੁਡੋਕੂ, ਸ਼ਤਰੰਜ, ਲੂਡੋ ਵੀ ਸ਼ਾਮਲ ਕਰ ਸਕਦੇ ਹੋ।
ਭੋਜਨ ਅਤੇ ਦਵਾਈਆਂ ਦਾ ਧਿਆਨ ਰੱਖੋ : ਸਾਰੀਆਂ ਜ਼ਰੂਰੀ ਦਵਾਈਆਂ ਨੂੰ ਪਹਿਲਾਂ ਤੋਂ ਆਪਣੇ ਕੋਲ ਰੱਖੋ ਅਤੇ ਉਰਜਾ ਨਾਲ ਭਰਪੂਰ ਰਹਿਣ ਲਈ ਸਾਰਾ ਦਿਨ ਥੋੜਾ-ਥੋੜਾ ਖਾਂਦੇ ਰਹੋ। ਵਿਟਾਮਿਨ ਨਾਲ ਭਰਪੂਰ ਭੋਜਨ ਵਰਗੀਆਂ ਹਰੀਆਂ ਸਬਜ਼ੀਆਂ ਅਤੇ ਖੱਟੇ ਫਲ ਖਾਓ। ਪਿਆਸ ਨਾ ਲੱਗਣ 'ਤੇ ਵੀ 8-10 ਗਿਲਾਸ ਪਾਣੀ ਜ਼ਰੂਰ ਪੀਓ।
| ਗਰਮ ਰਹੋ : ਜਿਨ੍ਹਾਂ ਬਜ਼ੁਰਗਾਂ ਨੂੰ ਦਿਲ ਦੀ ਸਮੱਸਿਆ ਹੈ, ਉਨ੍ਹਾਂ ਨੂੰ ਠੰਡ ਵਧੇਰੇ ਪ੍ਰੇਸ਼ਾਨ ਕਰਦੀ ਹੈ। ਹੀਟਰ ਜਾਂ ਗਰਮ ਪਾਣੀ ਦੀ ਬੋਤਲ ਨਾਲ ਸਰੀਰ ਨੂੰ ਗਰਮ ਰੱਖੋ। ਉਨੀ ਕੱਪੜੇ ਖਾਸ ਤੌਰ ਤੇ ਟੋਪੀ ਪਾ ਕੇ ਰੱਖੋ। ਘਰ 'ਚ ਹਿਊਮਿਡਿਫਾਇਰ ਨਾਲ ਹਵਾ ਨੂੰ ਨਮੀ ਭਰਪੂਰ ਰੱਖਿਆ ਜਾ ਸਕਦਾ ਹੈ।
ਵੈਕਸੀਨ ਲਗਵਾਓ : ਇਹ ਮੌਸਮ ਆਪਣੇ ਨਾਲ ਜ਼ੁਕਾਮ ਜਾਂ ਫਲੂ ਲੈ ਕੇ ਆਉਂਦਾ ਹੈ। ਇਨ੍ਹਾਂ
ਤੋਂ ਬਚਣ ਲਈ ਫਲੂ ਦੀ ਵੈਕਸੀਨ ਜਾਂ ਟੀਕਾ ਲੁਆਉਣਾ ਮਹੱਤਵਪੂਰਨ ਹੋ ਜਾਂਦਾ ਹੈ। ਬਜ਼ੁਰਗਾਂ ਲਈ ਕਈ ਟੀਕੇ ਉਪਲਬਧ ਹਨ। 65 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਨਿਯਮਿਤ ਤੌਰ 'ਤੇ ਫਲੂ ਅਤੇ ਨਿਮੋਨੀਆ ਤੋਂ ਬਚਣ ਲਈ ਟੀਕਾ ਲੁਆਉਣਾ ਚਾਹੀਦੈ। ਫਲੁ ਦਾ ਟੀਕਾ ਹਰ ਸਾਲ ਨਵੰਬਰ ਜਾਂ ਦਸੰਬਰ 'ਚ ਦਿੱਤਾ ਜਾਣਾ ਚਾਹੀਦਾ ਹੈ। 65 ਸਾਲ ਦੀ ਉਮਰ ਪਿੱਛੋਂ ਇਕ ਵਾਰ ਨਿਮੋਨੀਆ ਦਾ ਟੀਕਾ ਦਿੱਤਾ
ਜਾਂਦਾ ਹੈ। ਇਨ੍ਹਾਂ ਬਾਰੇ ਆਪਣੇ ਡਾਕਟਰ ਦੀ ਸਲਾਹ ਲੈ ਸਕਦੇ ਹੋ।
ਚਮੜੀ ਦੀ ਦੇਖਭਾਲ : ਅਸੀਂ ਅਕਸਰ ਸਨਸਕ੍ਰੀਨ ਦੇ ਮਹੱਤਵ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਲੰਬੇ ਸਮੇਂ ਤਕ ਸੂਰਜ ਦੇ ਸੰਪਰਕ 'ਚ ਰਹਿਣ ਨਾਲ ਚਮੜੀ 'ਚ ਜਲਨ ਅਤੇ ਖਰਾਬੀ ਆ ਸਕਦੀ ਹੈ, ਇਸ ਲਈ ਬਾਹਰ ਨਿਕਲਣ ਤੋਂ ਪਹਿਲਾਂ ਸਨਸਕ੍ਰੀਨ ਲਗਾਓ।
ਕੁਝ ਆਯੁਰਵੈਦਿਕ ਇਲਾਜ .
* ਭਾਫ ’ਚ ਤਿਆਰ ਜਾਂ ਉਬਲੀਆਂ ਸਬਜ਼ੀਆਂ, ਸੂਪ ਦੀ ਵਰਤੋਂ ਕਰੋ। ਤਲੇ ਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ।
* ਭੁੱਜੇ ਹੋਏ ਫਲੈਕਸਸੀਡ ਅਤੇ ਜੀਰਾ ਆਪਣੇ ਕੋਲ ਰੱਖੋ। ਭਾਵੇਂ ਹੀ ਤੁਹਾਨੂੰ ਸਰਦੀ ਲੱਗੀ ਨਾ ਹੋਵੇ, ਰੋਜ਼ ਸਵੇਰੇ ਇਕ ਚੱਮਚ ਇਨ੍ਹਾਂ ਬੀਜਾਂ ਦਾ ਸੇਵਨ ਕਰੋ। ਇਨ੍ਹਾਂ ਦੇ ਐਂਟੀਸੈਪਟਿਕ ਗੁਣ ਬੁਖਾਰ ਅਤੇ ਗਲੇ ਦੀ ਇਨਫੈਕਸ਼ਨ ਨੂੰ ਠੀਕ ਕਰਨ 'ਚ ਮਦਦ ਕਰਦੇ ਹਨ।
* ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਹਫਤੇ 'ਚ ਘੱਟੋ-ਘੱਟ ਇਕ ਵਾਰ ਤੇਲ ਦੀ ਮਾਲਿਸ਼ ਕਰੋ।
ਜ਼ਰੂਰੀ ਹੈ ਖੁਸ਼ ਰਹਿਣਾ

ਤੰਦਰੁਸਤ ਰਹਿਣ ਲਈ ਤੁਹਾਡਾ ਖੁਸ਼ ਰਹਿਣਾ ਜ਼ਰੂਰੀ ਹੈ। ਸਰਦੀਆਂ ਦੌਰਾਨ ਮਨ 'ਚ ਉਦਾਸੀ ਅਤੇ ਇਕੱਲੇਪਨ ਦੀ ਭਾਵਨਾ ਪੈਦਾ ਹੋ ਸਕਦੀ ਹੈ। ਆਪਣੇ ਪਰਿਵਾਰ ਦੇ ਸੰਪਰਕ 'ਚ ਰਹੋ ਅਤੇ ਖੁਦ ਨੂੰ ਰੁੱਝੇ ਹੋਏ ਰੱਖੋ। ਆਲਸ ਅਤੇ ਇਕੱਲਾਪਨ ਮਹਿਸੂਸ ਕਰਨਾ ਸੁਭਾਵਿਕ ਹੈ। ਦੋਸਤਾਂ ਨਾਲ ਮਿਲਣ ਲਈ ਸਮਾਂ ਕੱਢਣਾ ਚਾਹੀਦੈ। ਸਰਦੀਆਂ 'ਚ ਧੁੱਪ ਹੋਵੇ ਤਾਂ ਬਾਹਰ ਨਿਕਲ ਕੇ ਉਨ੍ਹਾਂ ਦੇ ਨਾਲ ਤਾਸ਼ ਖੇਡ ਸਕਦੇ ਹੋ ਜਾਂ ਸੈਰ ਕਰ ਸਕਦੇ ਹੋ। ਨਹੀਂ ਤਾਂ ਘਰ ਚ ਬੁਣਾਈ, ਖਾਣਾ ਪਕਾਉਣ ਜਾਂ ਕਿਸੇ ਵੀ ਹੋਰ ਸ਼ੌਕ ਚ ਖੁਦ ਨੂੰ ਰੁੱਝੇ ਰੱਖ ਸਕਦੇ ਹੋ।

Comments

Popular posts from this blog

Kumbh rashifal in Punjabi

Aaj ka Vrishbha Rashifal 25 April 2019

ਰੇਸ਼ਮ ਦੀ ਡੋਰ