ਐਂਟੀ ਏਜਿੰਗ ਉਤਪਾਦਾਂ ਦੀ ਵਰਤੋਂ ਕਰਨ ਲਈ ਸਹੀ ਉਮਰ

ਐਂਟੀ ਏਜਿੰਗ ਉਤਪਾਦਾਂ ਦੀ ਵਰਤੋਂ ਕਰਨ ਲਈ ਸਹੀ ਉਮਰ
ਜ਼ਿਆਦਾਤਰ ਨੌਜਵਾਨਾਂ ਲਈ 25 ਸਾਲ ਦੀ ਉਮਰ 'ਚ ਪਹੁੰਚਣਾ ਇਕ ਵੱਡੀ ਗੱਲ ਹੁੰਦੀ ਹੈ। ਕਈ ਲੋਕਾਂ ਲਈ ਉਹ ਅਸਲੀ ‘ਬਾਲਗ ਜੀਵਨ ਦੀ ਸ਼ੁਰੂਆਤ ਨੂੰ ਪੇਸ਼ ਕਰਦਾ ਹੈ, ਜਦੋਂ ਉਹ ਨੌਕਰੀ ਅਤੇ ਸਾਧਾਰਨ ਤੌਰ ਤੇ ਜੀਵਨ ਬਾਰੇ ਗੰਭੀਰ ਹੋਣ ਲੱਗਦਾ ਹੈ ਅਤੇ ਦਿੱਲੀ ਵਿਚ 25 ਦਾ ਮਤਲਬ ਹੈ ਕਿ ਤੁਸੀਂ ਕਾਨੂੰਨੀ ਤੌਰ 'ਤੇ ‘ਪੀ ਵੀ ਸਕਦੇ ਹੋ ਪਰ ਸਾਲਾਂ 'ਚ ਅੱਗੇ ਵਧਣ ਦਾ ਮਤਲਬ ਇਹ ਵੀ ਹੈ ਕਿ ਕੁਝ ਚੀਜ਼ਾਂ ਜੋ ਤੁਹਾਡੀ ਨੌਜਵਾਨ ਅਵਸਥਾ ਚ ਸੁਭਾਵਕ ਤੌਰ 'ਤੇ ਹੁੰਦੀਆਂ ਸਨ, ਲਈ ਚੰਗੀ ਪਾਚਨ ਕਿਰਿਆ, ਚਮਕਦੀ ਚਮੜੀ ਜਿਨ੍ਹਾਂ ਨੂੰ ਹੁਣ ਥੋੜੀ ਦੇਖਭਾਲ ਦੀ ਲੋੜ ਹੋਵੇਗੀ। ਜਦੋਂ ਤੁਹਾਡੀ ਚਮੜੀ ਦੀ ਦੇਖਭਾਲ ਦੀ ਗੱਲ ਆਉਂਦੀ ਹੈ ਤਾਂ ਚਮੜੀ ਮਾਹਿਰ ਕਹਿੰਦੇ ਹਨ ਕਿ 25 ਦੀ ਉਮਰ ਐਂਟੀ ਏਜਿੰਗ ਉਤਪਾਦਾਂ ਦਾ ਇਸਤੇਮਾਲ ਸ਼ੁਰੂ ਕਰਨ ਦਾ ਸਹੀ ਸਮਾਂ ਹੈ ਜਾਂ ਘੱਟ ਤੋਂ ਘੱਟ ਇਕ ਉਚਿਤ ਸਕਿਨ ਕੇਅਰ ਉਤਪਾਦ ਜ਼ਰੂਰ ਰੱਖੋ। ਇਹ ਨਿਸ਼ਚਿਤ ਤੌਰ ਤੇ ਕਈਆਂ ਨੂੰ ਇਹ ਸੋਚਣ ਲਈ ਛੱਡ ਦਿੰਦਾ ਹੈ ਕਿ ਮੈਂ ਐਂਟੀ ਏਜਿੰਗ ਉਤਪਾਦਾਂ ਲਈ ਬਹੁਤ ਛੋਟੀ ਜਾਂ ਛੋਟੀ ਹਾਂ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ, ਵਧਦੇ ਪ੍ਰਦੂਸ਼ਣ ਤੇ ਤਣਾਅ ਦੇ ਪੱਧਰ ਦਾ ਮਤਲਬ ਹੈ ਕਿ ਚਮੜੀ ਦੀ ਉਮਰ ਵਧਣ ਦੀ ਪ੍ਰਕਿਰਿਆ ਹੁਣ ਸ਼ੁਰੂ ਹੁੰਦੀ ਹੈ ਅਤੇ ਇਸ ਲਈ 25 ਦੀ ਉਮਰ 'ਚ ਸਕਿਨ ਕੇਅਰ ਦਾ ਰੈਗੁਲਰ ਹੋਣਾ ਬਹੁਤ ਜ਼ਰੂਰੀ ਹੈ। ਹਾਈਡੇਟੇਡ ਅਤੇ ਸੁਰੱਖਿਅਤ ਚਮੜੀ ਦੀ ਤੁਲਨਾ 'ਚ ਖੁਸ਼ਕ ਅਤੇ ਅਸੁਰੱਖਿਅਤ ਚਮੜੀ ਦੀ ਉਮਰ ਤੇਜ਼ੀ
ਨਾਲ ਵਧਦੀ ਹੈ।
ਚਮੜੀ ਮਾਹਿਰਾਂ ਦਾ ਕਹਿਣਾ ਹੈ ਕਿ ਸਕਿਨ ਕੇਅਰ ਨੂੰ 25 ਦੀ ਉਮਰ 'ਚ ਪਹਿਲ ਦੇਣੀ ਚਾਹੀਦੀ ਹੈ। ਚਮੜੀ ਮਾਹਿਰ ਪ੍ਰਿਯੰਕਾ ਤਿਆਗੀ ਕਹਿੰਦੀ ਹੈ, “ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਸਾਡੀ ਚਮੜੀ ਦੀਆਂ ਕੋਸ਼ਿਕਾਵਾਂ 'ਚ ਹਾਈਡੇਸ਼ਨ ਦਾ ਪੱਧਰ ਘੱਟ ਹੁੰਦਾ ਜਾਂਦਾ ਹੈ, ਜਿਸ ਨਾਲ ਬਰੀਕ ਰੇਖਾਵਾਂ ਬਣਦੀਆਂ ਹਨ। ਹਿਆਲਿਉਰੋਨਿਕ ਐਸਿਡ ਦੀ ਤਰ੍ਹਾਂ ਇਕ ਚੰਗਾ ਮੁਆਇਸਚਰਾਈਜ਼ਰ ਬਿਨਾਂ ਕਿਸੇ ਡੂੰਘੇ ਇਲਾਜ ਦੀਆਂ ਇਨ੍ਹਾਂ ਰੇਖਾਵਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦਾ ਹੈ।
ਪਿਯੰਕਾ ਕਹਿੰਦੀ ਹੈ ਕਿ ਉਮਰ ਵਧਣ ਦੀ ਪ੍ਰਕਿਰਿਆ 21 ਤੋਂ ਸ਼ੁਰੂ ਹੁੰਦੀ ਹੈ ਪਰ ਦਿਖਾਈ ਦੇਣ ਵਾਲੇ ਲੱਛਣ 30 ਤੋਂ ਬਾਅਦ ਨਜ਼ਰ ਆਉਣ ਲੱਗਦੇ ਹਨ। ਇਸ ਲਈ ਮੈਂ 25 ਸਾਲ ਦੀ
ਉਮਰ ਤਕ ਐਂਟੀ ਏਜਿੰਗ ਉਤਪਾਦਾਂ ਦਾ ਇਸਤੇਮਾਲ ਸ਼ੁਰੂ ਕਰਨ ਦੀ ਸਲਾਹ ਦਿੰਦੀ ਹਾਂ। ਇਕ ਖੁਸ਼ਕ ਤੇ ਅਸੁਰੱਖਿਅਤ ਚਮੜੀ ਨਿਸ਼ਚਿਤ ਰੂਪ ਨਾਲ ਹਾਈਡੇਟੇਡ ਅਤੇ ਸੁਰੱਖਿਅਤ ਚਮੜੀ ਦੀ ਤੁਲਨਾ 'ਚ ਤੇਜ਼ੀ ਨਾਲ ਉਮਰ ਵਧਾਏਗੀ। ਉਹ ਕਹਿੰਦੀ ਹੈ, “ਸਭ ਤੋਂ ਪਹਿਲਾਂ ਲੋੜ ਹੈ ਮੁਲ ਨੂੰ ਸਹੀ ਕਰਨ ਦੀ ਜੋ ਆਖਰ ਚਮੜੀ ਨੂੰ ਤਰੋ-ਤਾਜ਼ਾ ਤੇ ਸਿਹਤਮੰਦ ਰੱਖਣ 'ਚ ਮਦਦ ਕਰੇਗਾ।
ਚਮੜੀ ਮਾਹਿਰ ਪ੍ਰੇਰਨਾ ਤਨੇਜਾ ਦੱਸਦੀ ਹੈ “25 ਸਾਲ ਉਹ ਉਮਰ ਹੈ ਜਦੋਂ ਚਮੜੀ ਦੀ ਅਰਧ-ਪਤਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਅਤੇ ਇਹੀ ਉਹ ਸਮਾਂ ਹੁੰਦਾ ਹੈ ਜਦੋਂ ਸਾਨੂੰ ਐਂਟੀ ਏਜਿੰਗ ਟ੍ਰੀਟਮੈਂਟ ਦਾ ਬਦਲ ਚੁਣਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਲੋਕਾਂ ਨੂੰ ਬੁਨਿਆਦੀ ਸਕਿਨ ਕੇਅਰ ਰੁਟੀਨ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਏਜਿੰਗ (ਚਮੜੀ ਦਾ ਨੁਕਸਾਨ) ਸੂਰਜ ਦੇ ਕਾਰਨ ਹੁੰਦਾ ਹੈ, ਜੋ ਕਿਸੇ ਵੀ ਚਮੜੀ 'ਚ ਤਬਦੀਲੀ ਦਾ ਕਾਰਨ ਬਣ ਸਕਦਾ ਹੈ। ਇਹ ਪ੍ਰੋਟੀਨ ਅਤੇ ਕੋਲੇਜਨ ਦੀ ਗਿਰਾਵਟ ਨੂੰ ਵਧਾ ਸਕਦਾ ਹੈ। ਇਸ ਲਈ ਤੁਹਾਨੂੰ ਪੀ. ਐੱਚ. ਬੈਲੇਸ ਕਲੀਂਜਰ ਚ ਨਿਵੇਸ਼ ਕਰਨਾ ਚਾਹੀਦਾ। ਮੈਂ ਕਿਸੇ ਸਾਬਣ ਅਤੇ ਫੇਸਵਾਸ਼ ਦਾ ਸੁਝਾਅ ਨਹੀਂ ਦਿੰਦੀ। ਸਾਬਣ ਚਮੜੀ ਤੇ ਉਲਟਾ ਪ੍ਰਭਾਵ ਪਾਉਂਦੇ ਹਨ। ਸਾਨੂੰ ਇਕ ਅਲਕੋਹਲ ਮੁਕਤ ਟੋਨਰ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਇਸ ਦੇ ਇਸਤੇਮਾਲ ਤੋਂ ਬਾਅਦ 'ਚ ਸਾਨੂੰ ਇਕ ਮੁਆਇਸਚਰਾਈਜ਼ਰ ਦੀ ਮਦਦ ਲੈਣੀ ਚਾਹੀਦੀ ਜੋ ਆਦਰਸ਼ ਰੂਪ ਨਾਲ ਸੈੱਲ ਅਤੇ ਇਕ ਹੋਰ ਜ਼ਰੂਰੀ ਤੇਲ ਦਾ ਇਕ ਸੰਯੋਜਨ ਹੋਣਾ ਚਾਹੀਦਾ ਹੈ।
27 ਸਾਲਾ ਰਿਸਰਚ ਸਕਾਲਰ ਕੰਚਨ ਬਿਰਾਟ ਦੱਸਦੀ ਹੈ ਕਿ ਉਨ੍ਹਾਂ ਨੇ 24 ਸਾਲ ਦੀ ਉਮਰ 'ਚ ਐਂਟੀ ਏਜਿੰਗ ਉਤਪਾਦਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਸਦੀ ਚਮੜੀ 'ਤੇ ਡੂੰਘੇ ਧੱਬੇ ਪੈ ਰਹੇ ਸਨ। ਮੈਂ ਇਕ ਬੁਨਿਆਦੀ ਮੁਆਇਸਚਰਾਈਜ਼ਰ ਨਾਲ ਸ਼ੁਰੂਆਤ ਕੀਤੀ ਅਤੇ ਹੁਣ ਮੈਂ ਇਕ ਨਾਈਟ ਕੀਮ ਦਾ ਇਸਤੇਮਾਲ ਕਰਦੀ ਹਾਂ। ਮੇਰੀ ਮੁੱਖ ਚਿੰਤਾ ਚਮੜੀ ਦੀ ਪਿਗਮੈਂਟੇਸ਼ਨ ਅਤੇ ਕਾਲੇ ਧੱਬੇ ਸੀ। ਸਾਡੇ ਚੋਂ ਜ਼ਿਆਦਾਤਰ ਲੋਕ ਆਪਣੀ ਚਮੜੀ 'ਤੇ ਧਿਆਨ ਨਹੀਂ ਦਿੰਦੇ, ਖਾਸ ਕਰਕੇ ਜਦੋਂ ਅਸੀਂ ਛੋਟੇ ਹੁੰਦੇ ਹਾਂ ਪਰ ਜਦੋਂ ਅਸੀਂ ਇਸ ਨੂੰ ਇਗਨੋਰ ਕਰਦੇ ਹਾਂ ਤਾਂ ਉਮਰ ਵਧਣ ਦੇ ਸ਼ੁਰੂਆਤੀ ਲੱਛਣ ਦਿਖਦੇ ਹਨ।
ਤਣਾਅ ਅਤੇ ਪ੍ਰਦੂਸ਼ਣ ਦਾ ਉੱਚ ਪੱਧਰ, ਸੂਰਜ ਦੀਆਂ ਕਿਰਣਾਂ : ਕਿਉਂ ਸਾਡੀ ਪੀੜ੍ਹੀ 25 ਦੀ ਉਮਰ 'ਚ ਬੁੱਢੀ ਹੋ ਰਹੀ ਹੈ ।
ਚਮੜੀ ਮਾਹਿਰ ਮੰਨਦੇ ਹਨ ਕਿ ਪਹਿਲਾਂ ਦੀਆਂ ਪੀੜੀਆਂ ਦੇ ਲੋਕਾਂ ਨੂੰ ਇੰਨੀ ਘੱਟ ਉਮਰ 'ਚ ਐਂਟੀ ਏਜਿੰਗ ਉਤਪਾਦਾਂ ਦਾ ਇਸਤੇਮਾਲ ਕਰਨ ਦੀ ਲੋੜ ਨਹੀਂ ਸੀ। ਫਿਰ ਹੁਣ ਕਿਉਂ ? ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਕਈ ਕਾਰਨ ਹਨ-ਪ੍ਰਦੂਸ਼ਣ, ਜਲਵਾਯੂ ਤਬਦੀਲੀ ਤੇ ਭੋਜਨ ਦੀਆਂ ਬਦਲਦੀਆਂ ਆਦਤਾਂ। ਇਹ ਸਾਰਾ ਕੁਝ ਮਿਲ ਕੇ ਸਾਡੀ ਚਮੜੀ ਨੂੰ ਪ੍ਰਭਾਵਿਤ ਕਰਦੇ ਹਨ। ਸੰਖੇਪ ਚ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ 'ਚ ਬਾਹਰੀ ਕਾਰਕਾਂ ਦੇ ਵਿਗੜਨ ਦਾ ਮਤਲਬ ਹੈ ਕਿ ਸਾਨੂੰ 25 ਸਾਲ ਦੀ ਉਮਰ 'ਚ ਐਂਟੀ ਏਜਿੰਗ ਉਤਪਾਦਾਂ ਦਾ ਇਸਤੇਮਾਲ ਸ਼ੁਰੂ ਕਰਨਾ ਹੋਵੇਗਾ।
ਡਰਮੋਟੋਲਾਜਿਸਟ (ਚਮੜੀ ਮਾਹਿਰ) ਨਿਰੁਪਮਾ ਪਰਵਾਂਡਾ ਦੱਸਦੀ ਹੈ, “ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਸ਼ੁਰੂਆਤੀ ਦੌਰ ਤੋਂ ਇਨ੍ਹਾਂ ਉਤਪਾਦਾਂ ਦਾ ਇਸਤੇਮਾਲ ਸ਼ੁਰੂ ਕਰਨ ਦੀ ਲੋੜ ਨਹੀਂ ਹੈ ਪਰ ਅਸਲੀਅਤ ਇਹ ਹੈ ਕਿ ਬਾਹਰੀ ਕਾਰਕ ਦਿਨ-ਬ ਦਿਨ ਵਿਗੜਦੇ ਜਾ ਰਹੇ ਹਨ। ਭੋਜਨ
ਹਾਲੀਵੁੱਡ ਅਭਿਨੇਤਰੀ ਅਤੇ ਗਾਇਕਾ 27 ਸਾਲਾ ਕਾਰਾ ਡੇਲਵਿੰਗੇਨ
ਇਕ ਮਸ਼ਹੂਰ ਐਂਟੀ ਏਜਿੰਗ ਭੀਮ ਦੀ ਬਾਂਡ
| ਅੰਬੈਸੇਡਰ ਹੈ
ਚ ਮਿਲਾਵਟ, ਤਣਾਅ ਅਤੇ ਬਦਲ ਰਹੀ ਜੀਵਨਸ਼ੈਲੀ, ਸਾਰੇ ਅਸਲ 'ਚ ਸਾਨੂੰ ਜਲਦੀ ਬਜ਼ੁਰਗ ਬਣਾ ਰਹੇ ਹਨ। ਪ੍ਰੇਰਣਾ ਸਹਿਮਤ ਹੈ ਕਿ “ਪਿਛਲੇ 10 ਸਾਲਾਂ 'ਚ ਚੀਜ਼ਾਂ ਨਿਸ਼ਚਿਤ ਰੂਪ ਨਾਲ ਬਦਲ ਗਈਆਂ ਹਨ। ਤਣਾਅ ਦਾ ਪੱਧਰ, ਪ੍ਰਦੂਸ਼ਣ, ਸੂਰਜ ਦੀਆਂ ਕਿਰਨਾਂ ਦੀ ਤੀਬਰਤਾ, ਉਦਯੋਗਿਕ ਇਸਤੇਮਾਲ, ਬਦਲਦਾ ਖਾਣ-ਪੀਣ, ਹਰ ਚੀਜ਼ ਦਾ ਮਨੁੱਖੀ ਜੀਵਨ ਅਤੇ ਮੁੱਖ ਤੌਰ ਤੇ ਚਮੜੀ 'ਤੇ ਪ੍ਰਭਾਵ ਪੈਂਦਾ ਹੈ। ਇਸ ਲਈ ਚਮੜੀ ਹੁਣ ਤੇਜ਼ੀ ਨਾਲ ਬੁੱਢੀ ਹੋ ਰਹੀ ਹੈ।
25 ਸਾਲਾ ਅਧਿਆਪਕ ਸੋਨਾਲੀ ਕੁਮਾਰ ਸਵੀਕਾਰ ਕਰਦੀ ਹੈ ਕਿ ਉਸ ਨੇ ਹੁਣ ਤਕ ਐਂਟੀ ਏਜਿੰਗ ਉਤਪਾਦਾਂ ਦਾ ਇਸਤੇਮਾਲ ਸ਼ੁਰੂ ਨਹੀਂ ਕੀਤਾ ਹੈ ਪਰ ਉਸ ਦੇ ਸਾਰੇ ਦੋਸਤਾਂ ਨੇ ਇਕ ਬੁਨਿਆਦੀ ਸਕਿਨ ਕੇਅਰ ਰੁਟੀਨ ਦਾ ਪਾਲਣ ਸ਼ੁਰੂ ਕਰ ਦਿੱਤਾ ਹੈ। ਇਸ ਲਈ ਉਹ ਆਪਣੀ ਚਮੜੀ 'ਤੇ ਕੁਝ ਵੀ ਲਗਾਉਣ ਤੋਂ ਪਹਿਲਾਂ ਚਮੜੀ ਮਾਹਿਰ ਤੋਂ ਸਲਾਹ ਲੈ ਸਕਦੀ ਹੈ।
ਸਕਿਨ ਕੇਅਰ ਪ੍ਰਤੀ ਭਰਮ
ਐਂਟੀ ਏਜਿੰਗ ਉਤਪਾਦਾਂ ਦਾ ਇਸਤੇਮਾਲ ਕਰਨ ਨਾਲ ਉਮਰ ਵਧਣ ਦੀ ਪ੍ਰਕਿਰਿਆ ਰੁਕ ਜਾਂਦੀ ਹੈ।
“ਅਸਲ 'ਚ ਉਹ ਚਮੜੀ ਨੂੰ ਪੋਸ਼ਣ ਅਤੇ ਸੁਰੱਖਿਆ ਪ੍ਰਦਾਨ ਕਰਕੇ ਏਜਿੰਗ ਦੇ ਸੰਕੇਤਾਂ ਚ ਦੇਰੀ ਕਰਦੇ ਹਨ।
-ਚਮੜੀ ਰੋਗ ਮਾਹਿਰ
ਪ੍ਰਿਯੰਕਾ ਤਿਆਗੀ ਜਦੋਂ ਅਸੀਂ ਘਰ ਦੇ ਅੰਦਰ ਹੁੰਦੇ ਹਾਂ ਤਾਂ ਸਾਨੂੰ ਸਨਸਕ੍ਰੀਨ ਦੀ ਲੋੜ ਨਹੀਂ ਹੁੰਦੀ।
“ਅਧਿਐਨ ਤੋਂ ਪਤਾ ਲੱਗਦਾ ਹੈ ਕਿ ਉਪਕਰਣਾਂ ਤੋਂ ਨਿਕਲਣ ਵਾਲੀਆਂ ਨਾ ਸਿਰਫ ਬੈਂਗਣੀ ਕਿਰਨਾਂ ਸਗੋਂ ਇਨਫਰਾ ਰੈੱਡ ਅਤੇ ਨੀਲੀ ਰੌਸ਼ਨੀ ਵੀ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਉਤੇਜਿਤ ਕਰਦੀ ਹੈ ਅਤੇ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਹਰ ਤਿੰਨ ਘੰਟਿਆਂ 'ਚ ਇਕ ਵਾਰ ਸਨਸਕ੍ਰੀਨ ਲਗਾਉਣੀ ਚਾਹੀਦੀ ਹੈ।
-ਚਮੜੀ ਮਾਹਿਰ ਪ੍ਰੇਰਣਾ ਤਨੇਜਾ ਐਂਟੀ ਏਜਿੰਗ ਉਤਪਾਦ ਸਾਡੀ ਚਮੜੀ ਨੂੰ ਖਰਾਬ ਕਰ ਦੇਣਗੇ।
“ਅੱਜ ਅਸੀਂ ਪ੍ਰਦੂਸ਼ਣ ਦੇ ਸੰਪਰਕ 'ਚ ਵਧ ਹਾਂ ਜੋ ਸਾਡੀ ਪਹਿਲਾਂ ਵਾਲੀ ਪੀੜ੍ਹੀ ਦੇ ਉਲਟ ਹੈ। ਇਸ ਲਈ ਇਹ ਵੀ ਇਕ ਕਾਰਨ ਹੈ ਕਿ ਅਸੀਂ ਤੇਜ਼ੀ ਨਾਲ ਬੁੱਢੇ ਹੋ ਰਹੇ ਹਾਂ। -ਰਿੰਕੀ ਕਪੂਰ, ਕਾਸਮੈਟਿਕ ਚਮੜੀ

ਮਾਹਿਰ ਤੇ ਡਰਮੇਟੋਸਰਜਨ

Comments

Popular posts from this blog

Kumbh rashifal in Punjabi

Aaj ka Vrishbha Rashifal 25 April 2019

ਰੇਸ਼ਮ ਦੀ ਡੋਰ