Funny sms in Punjabi

ਤੁਸੀਂ ਵਿਆਹੁਤਾ ਹੋ - Funny sms in Punjabi
| ਮਾਧੋਰਾਮ ਨੂੰ ਇਕ ਅਣਜਾਣ ਨੰਬਰ ਤੋਂ ਫੋਨ ਆਇਆ ਅਤੇ ਫੋਨ ਕਰਨ ਵਾਲੀ ਨੇ ਪੁੱਛਿਆ, “ਹੈਲੋ ਜੀ, ਕੀ ਤੁਸੀਂ ਵਿਆਹੁਤਾ ਹੋ?” 'ਮਾਧੋਰਾਮ ਖੁਸ਼ ਹੋ ਗਿਆ ਅਤੇ ਬੋਲਿਆ, “ਨਹੀਂ, ਅਤੇ ਤੁਸੀਂ ??
“ਘਰ ਆਓ ਦੱਸਦੀ ਹਾਂ। ਓਧਰੋ ਆਵਾਜ਼ ਆਈ।
ਬਚਪਨ ਦਾ ਸ਼ੌਕ
ਬਿਮਲਾ ਨੇ ਆਪਣੇ ਪਤੀ ਤੋਂ ਪੁੱਛਿਆ, “ਇਹ ਤਾਂ ਦੱਸੋ ਕਿ ਤੁਸੀਂ ਮੇਰੇ ਚ ਕਿਹੜੀ ਖੁਬੀ ਦੇਖ ਕੇ ਮੇਰੇ ਨਾਲ ਵਿਆਹ ਕੀ??
ਪਤੀ ਨੇ ਉੱਤਰ ਦਿੱਤਾ, “ਕੁਝ ਨਹੀਂ ਬਸ ਬਚਪਨ ਤੋਂ ਹੀ ਵੱਡੇ-ਵੱਡੇ ਪੰਗੇ ਲੈਣ ਦਾ ਸ਼ੌਕ ਸੀ।
ਦੇਰੀ ਹੋਣ ਦੀ ਵਜ਼ਾ
| ਪਤਨੀ, “ਅੱਜ ਘਰ ਆਉਣ 'ਚ ਇੰਨੀ ਦੇਰ ਕਿਉਂ ਕਰ ਦਿੱਤੀ ?”
ਪਤੀ, “ਕੁਝ ਨਹੀਂ, ਇਕ ਆਦਮੀ ਦਾ 2000 ਰੁਪਏ ਦਾ ਨੋਟ ਗੁਆਚ ਗਿਆ ਸੀ।
ਪਤਨੀ, “ਤਾਂ ਕੀ ਤੁਸੀਂ ਨੋਟ ਲੱਭਣ ਚ ਉਸਦੀ ਸਹਾਇਤਾ ਕਰ ਰਹੇ ਸੀ ???
ਪਤੀ, “ਮੈਂ ਸਹਾਇਤਾ ਕਿਉਂ ਕਰਾਂਗਾ। ਮੈਂ ਤਾਂ ਉਸਦੇ ਨੋਟ 'ਤੇ ਪੈਰ ਰੱਖ ਕੇ ਖੜ੍ਹਾ ਸੀ।
ਦੂਜਾ ਵਿਆਹ ਮਨੋਜ ਨੇ ਆਪਣੀ ਪਤਨੀ ਰਾਣੀ ਤੋਂ ਪੁੱਛਿਆ, “ਡਾਰਲਿੰਗ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਕੀ ਤੁਸੀਂ ਦੂਜਾ ਵਿਆਹ ਕਰ ਲਓਗੇ ??
ਰਾਣੀ ਨੇ ਕਿਹਾ, “ਨਹੀਂ, ਕਦੇ ਨਹੀਂ। ਮੈਂ ਆਪਣਾ ਬਾਕੀ ਦਾ ਜੀਵਨ ਆਪਣੀ ਭੈਣ ਨਾਲ ਗੁਜ਼ਾਰ ਦਿਆਂਗੀ ਪਰ ਦੂਜਾ ਵਿਆਹ ਨਹੀਂ ਕਰਾਂਗੀ ।ਹਾਂ ਇਹ ਤਾਂ ਦੱਸੋ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਕੀ ਤੁਸੀਂ ਦੂਜਾ ਵਿਆਹ ਕਰ ਲਓਗੇ ??
ਮਨੋਜ, “ਬਿਲਕੁਲ ਨਹੀਂ, ਮੈਂ ਵੀ ਤੁਹਾਡੀ ਭੈਣ ਨਾਲ ਹੀ ਆਪਣਾ ਬਾਕੀ ਦਾ ਜੀਵਨ ਗੁਜ਼ਾਰ ਲਵਾਂਗਾ।
ਵਿਆਹ ਤੋਂ ਬਾਅਦ
ਗਿਰਧਾਰੀ ਨੇ ਬਨਵਾਰੀ ਤੋਂ ਪੁੱਛਿਆ, “ਮੰਨ ਲਓ ਤੈਨੂੰ ਦੋ ਲੜਕੀਆਂ ਪੋਜ਼ ਕਰਨ ਤਾਂ ਤੁਸੀਂ ਕਿਸ ਨਾਲ ਵਿਆਹ ਕਰੋਗੇ ???
ਬਨਵਾਰੀ ਨੇ ਉੱਤਰ ਦਿੱਤਾ, “ਮੈਂ ਦੋਵਾਂ ਦੀ ਕੁਸ਼ਤੀ ਕਰਵਾਵਾਂਗਾ ਅਤੇ ਜੋ ਹਾਰੇਗੀ ਉਸ ਨਾਲ ਵਿਆਹ ਕਰ ਲਵਾਂਗਾ ?
“ਹਾਰਨ ਵਾਲੀ ਨਾਲ ਹੀ ਕਿਉਂ ? ਜਿੱਤਣ ਵਾਲੀ ਨਾਲ ਕਿਉਂ ਨਹੀਂ ??
“ਇਸ ਲਈ ਕਿ ਹਾਰਨ ਵਾਲੀ ਨਾਲ ਵਿਆਹ ਤੋਂ ਬਾਅਦ ਪਿਟਾਈ ਦਾ ਖਤਰਾ

ਘੱਟ ਰਹੇਗਾ।

Comments

Popular posts from this blog

Kumbh rashifal in Punjabi

Aaj ka Vrishbha Rashifal 25 April 2019

ਰੇਸ਼ਮ ਦੀ ਡੋਰ