Shopping tips in Punjabi

ਇਨ੍ਹਾਂ ਸਰਦੀਆਂ 'ਚ ਖੂਬ ਕਰੋ ਸ਼ਾਪਿੰਗ
ਸਰਦੀਆਂ ਅਜਿਹਾ ਮੌਸਮ ਹੈ ਜਦੋਂ ਖੁਬ ਚਮਕ-ਦਮਕ ਦਿਖਾਈ ਦਿੰਦੀ ਹੈ। ਇਸ ਮੌਸਮ ਖੁਬ ਚਮਕ-ਦਮਕ ਅਤੇ ਹਾਸੇ-ਖੁਸ਼ੀ ਦਾ ਮਾਹੌਲ ਹੁੰਦਾ ਹੈ। ਇਸ ਲਈ ਅਜਿਹਾ ਨਾ ਹੋਵੇ ਕਿ ਠੰਡ ਤੁਹਾਨੂੰ ਲੇਜ਼ੀ ਬਣਾ ਦੇਵੇ, ਉਸ ਤੋਂ ਪਹਿਲਾਂ ਆਪਣੇ ਵਾਰਡਰੋਬ 'ਤੇ ਨਜ਼ਰ ਮਾਰੋ ਅਤੇ ਆਪਣੀ ਸਵੈਗਰ ਲਿਸਟ ਤਿਆਰ ਕਰ ਲਓ।
ਉਂਝ ਵੀ ਅਸੀਂ ਜਦੋਂ ਅਜਿਹੇ ਖੁਸ਼ੀ ਦੇ ਤਿਉਹਾਰੀ ਮੌਸਮ ਦਾ ਸਵਾਗਤ ਕਰਦੇ ਹਾਂ ਉਹੀ ਸਮਾਂ ਸ਼ਾਪਿੰਗ ਸ਼ੁਰੂ ਕਰਨ ਦਾ ਵੀ ਹੁੰਦਾ ਹੈ ਇਸ ਲਈ ਰੋਜ਼ਾਨਾ ਦੀਆਂ ਚੀਜ਼ਾਂ ਖਰੀਦਣ ਦੀ ਬਜਾਏ ਤੁਸੀਂ ਤਿਉਹਾਰੀ ਮੌਸਮ ਦੀ ਸ਼ੁਰੂਆਤ ਆਪਣੇ ਵਾਰਡਰੋਬ ਦੀ ਸਫਾਈ ਅਤੇ ਇਕ ਨਵੀਂ ਅਤੇ ਟੈਂਡੀ ਲੁਕ ਸਪੋਰਟ ਕਰੋ। ਸ਼ਾਪਿੰਗ ਕਰਦੇ ਸਮੇਂ ਅਜਿਹੇ ਕੱਪੜਿਆਂ ਨੂੰ ਪਸੰਦ ਕਰੋ ਜੋ ਤੁਹਾਡੇ ਵਿਅਕਤੀਤਵ ਦੇ ਅਨੁਕੂਲ ਹੋਣ। ਕੱਪੜਿਆਂ 'ਤੇ ਧਿਆਨ ਦਿਓ
ਇਨ੍ਹਾਂ ਸਰਦੀਆਂ 'ਚ ਤੁਹਾਡਾ ਮੰਤਵ ਸਾਰੀਆਂ ਚੀਜ਼ਾਂ ਵਲਨ ਹੋਣੀਆਂ ਚਾਹੀਦੀਆਂ ਹਨ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਜੇਕਰ ਸਿਰਫ ਸਵੈਟਰ, ਮਫਰਲਸ ਅਤੇ ਕੁਝ ਸਕਾਰਫ ਹੀ ਖਰੀਦੋ। ਅੱਜਕਲ ਵਿੰਟਰ ਕੁਲੈਕਸ਼ਨ 'ਚ ਮੁਹੱਈਆ ਬਹੁਤ ਸਾਰੇ ਅਜਿਹੇ ਸਵੈਗੀ ਲਿਬਾਸ ਹਨ ਜੋ ਸਰਦੀਆਂ 'ਚ ਤੁਹਾਡੀ ਲੁੱਕ ਕੁਲ ਬਣਾ ਦੇਣਗੇ।
ਉਂਝ ਵੀ ਚੰਗੀ ਫਿਟਿੰਗ ਵਾਲੇ ਵਧੀਆ ਕੋਟ ਤੁਹਾਡੇ ਵਲੋਂ ਪਹਿਨੇ ਗਏ ਲਗਭਗ ਹਰ ਤਰ੍ਹਾਂ ਦੇ ਲਿਬਾਸ ਨਾਲ ਖੂਬਸੂਰਤ ਤੇ ਚੁਸਤ ਨਜ਼ਰ ਆਉਂਦੇ ਹਨ ਇਸ ਲਈ ਸਿਰਫ ਖੁਦ ਨੂੰ ਗਰਮ ਰੱਖਣ ਦੀ ਬਜਾਏ, ਇਹ ਤੁਹਾਡੇ ਵਾਰਡਰੋਬ 'ਚ ਤਾਜ਼ਗੀ ਭਰ ਦੇਣਗੇ ਅਤੇ ਕੰਮ `ਤੇ, ਪਾਰਟੀਆਂ 'ਚ ਹੋਰ ਇਥੋਂ ਤਕ ਕਿਸੇ ਗੁੱਟ-ਟੁਗੈਦਰ ਚ ਵੀ ਤੁਹਾਡੇ ਲਈ ਸਹਿਜ ਰਹੇਗਾ।

ਸਿਰਫ ਇੰਨਾ ਨਿਸ਼ਚਿਤ ਕਰੋ ਕਿ ਤੁਸੀਂ ਅਜਿਹੇ ਲਿਬਾਸ ਨਾ ਪਹਿਨੋ ਜੋ ਖੁੱਲ੍ਹੇ ਹੋਣ ਅਤੇ ਸਰਦੀਆਂ 'ਚ ਵੀ ਤੁਹਾਨੂੰ ਪਸੀਨਾ ਲਿਆ ਦੇਣ। ਕਟ ਇਟ ਆਉਟ | ਜਦੋਂ ਕੱਪੜਿਆਂ ਦੀ ਗੱਲ ਆਉਂਦੀ ਹੈ ਤਾਂ ਤੁਹਾਡੇ ਪਹਿਰਾਵੇ ਨੂੰ ‘ਮਿਕਸ-ਇਨ ਮੈਚ’ ਕਰੋ ਅਤੇ ਇਸ ਮੌਸਮ ਚ ਆਪਣੇ ਵਾਰਡਰੋਬ ਨੂੰ ਰੰਗੀਨ ਬਣਾਓ ਜੇਕਰ ਤੁਸੀਂ ਸਪੋਰਟੀ ਟਾਈਪ ਹੋ ਤਾਂ ਕਿਸੇ ਦਰਜ਼ੀ ਦਾ ਰੁਖ ਕਰੋ ਅਤੇ ਆਪਣੇ ਪੁਰਾਣੇ ਕੱਪੜਿਆਂ ਤੇ ਆਪਣੀ ਪਸੰਦ ਅਨੁਸਾਰ ਕਟਸ ਬਣਵਾ ਕੇ ਉਸ ਨੂੰ ਇਕ ਨਵੀਂ ਲੁਕ ਦੇਵੇ। ਹੈਪੀ ਫੀਟ | ਫੁਟਵੀਅਰ ਸਭ ਤੋਂ ਅਹਿਮ ‘ਲਿਬਾਸ’ ਸਮਝਿਆ ਜਾਂਦਾ ਹੈ ਜਿਸ 'ਤੇ ਬਹੁਤ ਘੱਟ ਲੋਕਾਂ ਦੀ ਨਜ਼ਰ ਜਾਂਦੀ ਹੈ। ਇਸ ਮੌਸਮ 'ਚ ਸਜ਼ ਵਧੀਆ ਰਹਿਣਗੇ। ਸਨੀਕਰਸ ਨੂੰ ਵੱਖ ਹੀ ਰੱਖ ਦਿਓ ਕਿਉਂਕਿ ਬਾਹਰ ਜਾਣ 'ਤੇ ਤੁਹਾਡੇ ਪੈਰ ਠੰਡੇ ਹੋ ਜਾਣਗੇ। ਬਿਹਤਰ ਹੋਵੇਗਾ ਕਿ ਕੋਈ ਨਵੀਂ ਜੋੜੀ ਖਰੀਦੀ ਜਾਏ ਤਾਂ ਕਿ ਤੁਹਾਡੇ ਵਲੋਂ ਪਹਿਨੇ ਜਾਣ ਵਾਲੇ ਕਿਸੇ ਵੀ ਲਿਬਾਸ ਨਾਲ ਜੱਚ ਜਾਏ। ਇਹ ਤੁਹਾਡੇ ਵਾਰਡਰੋਬ ਲਈ ਇਕ ਵਾਧੂ ਐਕਸੈਸਰੀ ਹੋਵੇਗੀ ਅਤੇ ਤੁਹਾਨੂੰ ਆਪਣਾ ਲਿਬਾਸ ਚੁਣਨ 'ਚ ਵੀ ਸਹਾਇਤਾ ਕਰਨਗੇ। | ਇਸ ਨਾਲ ਹੀ ਜਦੋਂ ਕਿਤੇ ਜਾਣ ਲਈ ਬੂਟ ਪਹਿਨਣਾ ਸੰਭਵ ਨਾ ਹੋਵੇ, ਤੁਸੀਂ ਅਜਿਹੇ ਸਨੀਕਰਸ ਖਰੀਦ ਸਕਦੇ ਹੋ, ਜੋ ਤੁਹਾਡੇ ਸਾਰੇ ਪੈਰ ਨੂੰ ਕਵਰ ਕਰਨ। ਤੁਸੀਂ ਇਹ ਯਕੀਨੀ ਬਣਾਉਣ ਲਈ ਉਨੀ ਜੁਰਾਬਾਂ ਦਾ ਜੋੜਾ ਖਰੀਦ ਸਕਦੇ ਹੋ ਕਿ ਤੁਹਾਡੇ ਪੈਰ ਹਰ ਸਮੇਂ ਮੌਸਮ ਦਾ ਸਾਹਮਣਾ ਕਰ ਸਕਣ।

Comments

Popular posts from this blog

Kumbh rashifal in Punjabi

Aaj ka Vrishbha Rashifal 25 April 2019

ਰੇਸ਼ਮ ਦੀ ਡੋਰ